| ਰੁਦਰਫੋਰਡ ਬੀ. ਹੇਈਜ਼ | |
|---|---|
| 19ਵਾਂ ਰਾਸ਼ਟਰਪਤੀ | |
| ਦਫ਼ਤਰ ਵਿੱਚ 4 ਮਾਰਚ, 1877 – 4 ਮਾਰਚ, 1881 | |
| ਮੀਤ ਪਰਧਾਨ | ਵਿਲੀਅਮ ਏ. ਵ੍ਹੀਲਰ |
| ਸਾਬਕਾ | ਉੱਲੀਸੱਸ ਐਸ. ਗਰਾਂਟ |
| ਉੱਤਰਾਧਿਕਾਰੀ | ਜੇਮਜ਼ ਏ ਗਾਰਫੀਲਡ |
| ਓਹਾਇਓ ਦਾ 29ਵਾਂ ਅਤੇ 32ਵਾਂ ਗਵਰਨਰ | |
| ਦਫ਼ਤਰ ਵਿੱਚ 10 ਜਨਵਰੀ, 1876 – 2 ਮਾਰਚ, 1877 | |
| ਲੈਫਟੀਨੇਟ | ਥੋਮਸ ਐਲ. ਯੰਗ |
| ਸਾਬਕਾ | ਵਿਲੀਅਮ ਅਲੇਨ |
| ਉੱਤਰਾਧਿਕਾਰੀ | ਥੋਮਸ ਐਲ. ਯੰਗ |
| ਦਫ਼ਤਰ ਵਿੱਚ 13 ਜਨਵਰੀ, 1868 – 8 ਜਨਵਰੀ, 1872 | |
| ਲੈਫਟੀਨੇਟ | ਜੌਨ ਸੀ. ਲੀ |
| ਸਾਬਕਾ | ਜੈਕਬ ਦੋੋੋਲਸਨ ਕੋਕਸ |
| ਉੱਤਰਾਧਿਕਾਰੀ | ਐਡਵਰਡ ਐਫ. ਨੋਏਜ਼ |
| ਯੂ.ਐਸ. ਨੁਮਾਇੰਦਿਆਂ ਦੀ ਸਭਾ ਦੇ ਮੈਂਬਰ ਓਹਾਇਓ's ਵਲੋਂ ਦੂਜਾ ਜ਼ਿਲ੍ਹਾ | |
| ਦਫ਼ਤਰ ਵਿੱਚ 4 ਮਾਰਚ, 1865 – 20 ਜੁਲਾਈ, 1867 | |
| ਸਾਬਕਾ | ਅਲੈਗਜੈਂਡਰ ਲੌਂਗ |
| ਉੱਤਰਾਧਿਕਾਰੀ | ਸੈਮੁਲ ਫੈਨਟਨ ਕੈਰੀ |
| ਨਿੱਜੀ ਜਾਣਕਾਰੀ | |
| ਜਨਮ | ਅਕਤੂਬਰ 4, 1822 ਓਹਾਇਓ ਅਮਰੀਕਾ |
| ਮੌਤ | ਜਨਵਰੀ 17, 1893 (ਉਮਰ 70) ਸਪਾਈਗਲ ਗਰੋਵ, ਫਰੀਮਾਂਟ ਓਹਾਇਓ |
| ਕਬਰਿਸਤਾਨ | ਓਹਾਇਓ |
| ਸਿਆਸੀ ਪਾਰਟੀ | ਰੀਪਬਲਿਕ ਪਾਰਟੀ (1854–1893) |
| ਹੋਰ ਸਿਆਸੀ | ਵ੍ਹਿਗ ਪਾਰਟੀ (1854 ਤੋਂ ਪਹਿਲਾ) |
| ਪਤੀ/ਪਤਨੀ | ਲੂਸੀ ਵੈਬ ਹੇਜ਼ (ਵਿ. 1852; her death 1889) |
| ਸੰਤਾਨ | 8 |
| ਸਿੱਖਿਆ |
|
| ਕਿੱਤਾ | ਵਕੀਲ |
| ਦਸਤਖ਼ਤ | |
| ਮਿਲਟ੍ਰੀ ਸਰਵਸ | |
| ਵਫ਼ਾ | |
| ਸਰਵਸ/ਸ਼ਾਖ |
|
| ਸਰਵਸ ਵਾਲੇ ਸਾਲ | 1861–1865 |
| ਰੈਂਕ | |
| ਯੂਨਿਟ |
|
| ਜੰਗਾਂ/ਯੁੱਧ | ਅਮਰੀਕੀ ਖ਼ਾਨਾਜੰਗੀ
|
ਰੁਦਰਫੋਰਡ ਬੀ. ਹੇਈਜ਼ (4 ਅਕਤੂਬਰ, 1822-17 ਜਨਵਰੀ, 1893)ਅਮਰੀਕਾ ਦਾ 19ਵੇਂ ਰਾਸ਼ਟਰਪਤੀ ਸੀ। ਉਹ ਹਮੇਸ਼ਾ ਹੀ ਰਾਜਨੀਤਕ ਤੌਰ 'ਤੇ ਉਹ ਵਿਵਾਦਾਂ ਵਿਚ ਵੀ ਰਿਹਾ ਸੀ। ਉਸ ਨੇ ਵੋਮੈਨਜ਼ ਕਿ੍ਸਚੀਅਨ ਟੈਂਪਰੈਂਸ ਯੂਨੀਅਨ ਦੀ ਪ੍ਰਸੰਨਤਾ ਦੇ ਲਈ ਅਤੇ ਆਪਣੀ ਪਤਨੀ ਦੇ ਹੁਕਮਾਂ ਦੀ ਪਾਲਣਾ ਕਰਦਿਆਂਵਾਈਟ ਹਾਊਸ ਵਿਚੋਂ ਸ਼ਰਾਬ ਨੂੰ ਬੰਦ ਕਰ ਦਿਤਾ। ਉਸ ਦਾ ਜਨਮ ਅਕਤੂਬਰ 4, 1822 ਨੂੰ ਓਹਾਇਓ ਵਿਖੇ ਜਨਮਿਆ। ਉਸ ਨੇ ਹਾਰਵਰਡ ਲਾਅ ਸਕੂਲ ਵਿਚੋਂ ਕਾਨੂੰਨ ਦੀ ਪੜਾਈ ਕੀਤੀ। ਪੰਜ ਸਾਲ ਵਕਾਲਤ ਕਰਨ ਬਾਅਦ ਉਸ ਨੇ ਬਤੌਰ ਵਕੀਲ ਦੇ ਤੌਰ 'ਤੇ ਖੂਬ ਨਾਮ ਕਮਾਇਆ।[1]
ਅਮਰੀਕੀ ਖ਼ਾਨਾਜੰਗੀ ਸਮੇਂ ਲੜਦਿਆ ਜ਼ਖਮੀ ਹੋ ਗਿਆ ਅਤੇ ਇਸ ਬਹਾਦਰੀ ਬਦਲੇ ਉਸ ਨੂੰ ਮੇਜਰ ਜਨਰਲ ਦਾ ਅਹੁਦਾ ਪ੍ਰਦਾਨ ਕੀਤਾ ਗਿਆ। ਇਸ ਸਮੇਂ ਦੌਰਾਨ ਉਸ ਨੂੰ ਰਿਪਬਲਕਨਾਂ ਨੇ ਹਾਊਸ ਆਫ਼ ਰੀਪਰਜ਼ੈਂਟੇਟਿਵ ਲਈ ਚੁਣ ਲਿਆ। ਭਾਰੀ ਬਹੁਮੱਤ ਨਾਲ ਜਿੱਤ ਕੇ ਦਸੰਬਰ 1865 ਵਿਚ ਵਾਈਟ ਹਾਊਸ 'ਤੇ ਕਾਬਜ਼ ਬਾਗੀ ਪ੍ਰਭਾਵਾਂ ਸਮੇਂ ਉਹ ਕਾਂਗਰਸ ਵਿਚ ਦਾਖਲ ਹੋਇਆ। 1867 ਅਤੇ 1876 ਦਰਮਿਆਨ ਉਸ ਤਿੰਨ ਵਾਰੀ ਓਹਾਇਓ ਦਾ ਗਵਰਨਰ ਰਿਹਾ। ਜਨਵਰੀ 1877 ਵਿਚ ਕਾਂਗਰਸ ਨੇ ਇਲੈਕਟੋਰਲ ਕਮਿਸ਼ਨ ਸਥਾਪਤ ਕੀਤਾ ਜਿਸ 'ਚ ਅੱਠ ਰਿਪਬਲਕਨਾਂ ਅਤੇ ਸੱਤ ਡੈਮੋਕਰੇਟਾਂ 'ਤੇ ਅਧਾਰਿਤ ਕਮਿਸ਼ਨ ਦੇ ਬਹੁਤ ਸਾਰੇ ਮੈਂਬਰਾਂ ਨੇ ਹੇਈਜ਼ ਦੇ ਹੱਕ ਵਿਚ ਵੋਟ ਦਿੱਤੀ ਉਸ ਨੂੰ ਅੰਤਿਮ ਇਲੈਕਟੋਰਲ ਵੋਟ 189 ਦੇ ਮੁਕਾਬਲੇ 185 ਮਿਲੇ। ਉਸ ਨੇ ਪੁਨਰ ਨਿਰਮਾਣ, ਅਮਰੀਕਾ ਵਿਚ ਸਮਾਜਿਕ ਸਥਿਤੀ ਕਾਇਮ ਕਰਨ ਅਤੇ ਆਰਥਿਕ ਤੌਰ 'ਤੇ ਅਮਰੀਕਾ ਨੂੰ ਅੱਗੇ ਲਿਜਾਣ ਵਿਚ ਸਫਲਤਾ ਨਾਲ ਕੰਮ ਕੀਤਾ। ਆਪਣੇ ਰਾਸ਼ਟਰਪਤੀ ਦੀ ਸਮਾਂ ਪੂਰਾ ਹੋਣ ਤੇ ਉਹ ਸਪਾਈਗਲ ਗਰੋਵ, ਫਰੀਮਾਂਟ ਓਹਾਇਓ ਵਿਖੇ 1881 ਵਿਚ ਆਪਣੇ ਘਰੇ ਚਲਾ ਗਿਆ। ਅਖੀਰ ਉਸ ਦੀ 17 ਜਨਵਰੀ, 1893 ਨੂੰ 71 ਸਾਲਾਂ ਦੀ ਉਮਰ 'ਚ ਹੇਈਜ਼ ਵਿੱਚ ਦਿਹਾਂਤ ਹੋ ਗਿਆ।[2]
ਹਵਾਲੇ[ਸੋਧੋ]
- ↑ Hoogenboom, pp. 7–8.
- ↑ Barnard, Harry (2005) [1954]. Rutherford Hayes and his America. Newtown, Connecticut: American Political Biography Press. ISBN 978-0-945707-05-9.